Ajmer Rode (India/Canada) was born in Rode of Punjab, India. Rode has published several books of poetry, prose, drama, and translation in Punjabi and English. He is the author of two books of poetry in English, Poems at My Doorstep (Caitlin Press, 1985) and Blue Meditations (Third Eye Publications, 1985). Rode’s honors include the Best Oversees Punjabi Author award from the Punjab Languages Department. He also served on the National Council of the Writers Union of Canada, chairing its Racial Minority Writers Committee. He lives in Vancouver.
English
Punjabi
Mustard Flowers
If you see an old man sitting alone
at the bus stop and wonder who he is
I can tell you.
He is my father.
He is not waiting for a bus or a friend
nor is he taking a brief rest before
resuming his walk.
He does not intend to shop in the
nearby stores either
he is just sitting there on the bench.
Occasionally he smiles and talks.
No one listens.
No body is interested.
And he does not seem to care
if someone listens or not.
A stream of cars, buses, and people
flows on the road.
A river of images metaphors and
similes flows through his head.
When everything stops
at the traffic lights it is midnight
back in his village. Morning starts
when lights turn green.
When someone honks his neighbor's
dog barks.
When a yellow car passes by
a thousand mustard flowers
bloom in his head.
Kalli
Kalli followed me 8 miles
to the market where cattle were traded
or sold like slaves.
Cows goats bullocks camels…
Kalli was black beautiful and six
the prime age for a water buffalo.
She was dry. Repelled bulls as if she had
decided not to go green again.
Hard to afford, my father decided
to sell her. Kalli seemed to understand.
She obeyed as I led her
by the steel chain, one end in my hand
the other around her neck.
I was fifteen. Her nervousness was over
soon after we entered the market
where sellers occupied
their given spaces like matrimonial
on a large weekly page.
Kalli sat with no emotion on her face
like an ascetic close to nirvana.
I sat stood walked around like a
neglected calf. Nobody bought Kalli.
She followed me 8 miles back home
with no questions in her eyes.
I was not sure if my father was sad
or glad to see Kalli back. He just
looked at her like a family member
who had missed the train.
Take My Hands
Take my two hands
make eight feet of them
give them to the spider I
soaked in hot water in
my kitchen sink. Accidently.
I will hide my arms
in long sleeves, will
finish the last painting with
brush in my teeth
but take my two hands.
If the spider
curls up into
silence, dies,
she will weave her next web
in my soul
will travel with me
through all the lives
eighty-four thousand
and more.
ਸਰ੍ਹੋਂ ਦੇ ਫੁੱਲ
ਜੇ ਕਦੇ ਤੁਸੀਂ ਇਸ ਬੱਸ ਅੱਡੇ ਤੇ ਬੈਠਾ
ਕੱਲਮਕੱਲਾ ਬਜ਼ੁਰਗ ਵੇਖੋਂ ਤਾਂ ਹੈਰਾਨ ਨਾ ਹੋਣਾ
ਮੈਨੂੰ ਪਤੈ ਉਹ ਕੌਣ ਹੈ:
ਉਹ ਮੇਰਾ ਬਾਪ ਹੈ
ਉਹ ਕਿਸੇ ਬੱਸ ਦੀ ਉਡੀਕ ਨਹੀਂ ਕਰ ਰਿਹਾ
ਨਾਂ ਕਿਸੇ ਦੋਸਤ ਮਿੱਤਰ ਦੀ
ਤੇ ਨਾਂ ਹੀ ਉਹ ਤੁਰਦਾ ਤੁਰਦਾ ਸਾਹ ਲੈਣ ਲਈ ਇਥੇ
ਦੋ ਪਲ ਅਟਕਿਆ ਹੈ
ਉਹਦੀ ਆਸ ਪਾਸ ਕਿਸੇ ਦੁਕਾਨ ਤੇ ਜਾਣ ਦੀ
ਮਨਸ਼ਾ ਵੀ ਨਹੀਂ
ਉਹ ਤਾਂ ਬੱਸ ਉਂਜ ਹੀ ਬੈਠਾ ਹੈ - ਬੈਂਚ ਤੇ
ਕਦੇ ਕਦਾਈਂ ਐਵੇਂ ਮੁਸਕਰਾ ਪੈਂਦਾ ਹੈ
ਕੋਈ ਗੱਲ ਵੀ ਕਰਦਾ ਹੈ,
ਪਰ ਸੁਣਨ ਵਾਲਾ ਕੋਈ ਨਹੀਂ
ਸੜਕ ਤੇ ਬੱਸਾਂ ਕਾਰਾਂ ਲੋਕਾਂ ਦੀ ਨਦੀ ਵਹਿੰਦੀ ਹੈ
ਉਹਦੇ ਸਿਰ ਵਿਚ ਬਿੰਬਾਂ ਰੂਪਕਾਂ ਅਲੰਕਾਰਾਂ ਦਾ ਦਰਿਆ
ਵਗਦਾ ਹੈ:
ਜਦੋਂ ਬੱਤੀਆਂ ਲਾਲ ਹੋ ਜਾਂਦੀਆਂ ਹਨ
ਤੇ ਸਭ ਕੁਝ ਖੜ੍ਹ ਜਾਂਦਾ ਹੈ
ਤਾਂ ਪਿੱਛੇ ਉਸਦੇ ਪਿੰਡ ਵਿਚ ਅੱਧੀ ਰਾਤ ਹੋ ਜਾਂਦੀ ਹੈ,
ਬੱਤੀਆਂ ਹਰੀਆਂ ਹੋ ਜਾਣ ਤਾਂ ਸਵੇਰ
ਜਦੋਂ ਕੋਈ ਕਾਰ ਦਾ ਹਾਰਨ ਵਜਾਉਂਦਾ ਹੈ ਤਾਂ
ਉਹਦੇ ਪਿੰਡ ਗਵਾਂਢੀਆਂ ਦਾ ਕੁੱਤਾ ਭੌਂਕ ਰਿਹਾ ਹੁੰਦਾ ਹੈ
ਜਦੋਂ ਕੋਈ ਪੀਲੀ ਕਾਰ ਲੰਘਦੀ ਹੈ ਤਾਂ
ਉਹਦੇ ਸਿਰ ਵਿਚ
ਲੱਖ ਹਜ਼ਾਰਾਂ ਸਰ੍ਹੋਂ ਦੇ ਫੁੱਲ ਖਿੜ ਜਾਂਦੇ ਹਨ।
ਕਾੱਲੀ
ਕਾੱਲੀ ਮੇਰੇ ਪਿੱਛੇ 8 ਮੀਲ ਤੁਰਦੀ ਗਈ
ਉਸ ਮੰਡੀ ਤੱਕ ਜਿਥੇ
ਪਸ਼ੂ ਗੁਲਾਮਾਂ ਵਾਂਗਰ ਵੇਚੇ ਤੇ ਖ੍ਰੀਦੇ ਜਾ ਰਹੇ ਸਨ।
ਗਾਵਾਂ, ਬੱਕਰੀਆਂ, ਬਲਦ, ਊਂਟ…
ਕਾੱਲੀ ਸੁੰਦਰ ਸੀ। ਕਾਲੇ ਰੰਗੀ ਦੀ ਤੇ
ਛੇ ਸਾਲ ਦੀ ਭਰ ਜਵਾਨ ਝੋਟੀ। ਪਰ ਫੰਡਰ।
ਸਾਨ੍ਹਾਂ ਨੂੰ ਇਉਂ ਪਛਾੜਦੀ ਸੀ ਜਿਵੇਂ ਸਦਾ ਲਈ
ਹਰੀ ਨਾ ਹੋਣ ਦਾ ਫੈਸਲਾ ਕਰ ਲਿਆ ਹੋਵੇ
ਘਰੇ ਰੱਖਣੀ ਮਹਿੰਗੀ ਸੀ। ਮੇਰੇ ਬਾਪ ਨੇ
ਉਹਨੂੰ ਵੇਚਣ ਦਾ ਫੈਸਲਾ ਕਰ ਲਿਆ। ਜਾਪਦਾ ਸੀ
ਜਿਵੇਂ ਕਾੱਲੀ ਇਸ ਮੁਸ਼ਕਲ ਨੂੰ ਸਮਝਦੀ ਹੋਵੇ।
ਉਹ ਚੁੱਪਚਾਪ ਮੇਰੇ ਪਿਛੇ ਆਗਿਆਕਾਰ ਬਣ ਕੇ
ਤੁਰੀ ਗਈ, ਸੰਗਲੀ ਦਾ ਇਕ ਸਿਰਾ ਮੇਰੇ ਹੱਥ ਵਿਚ
ਦੂਜਾ ਉਹਦੇ ਗਲ ਵਿਚ ਸੀ।
ਮੈਂ ਉਦੋਂ ਪੰਦਰਾਂ ਸਾਲ ਦਾ ਸਾਂ। ਕਾੱਲੀ ਦੀ ਉਤਸੁਕਤਾ
ਸਾਡੇ ਮੰਡੀ ਵਿਚ ਪੈਰ ਧਰਦਿਆਂ ਹੀ ਖਤਮ ਹੋ ਗਈ।
ਪਸ਼ੂ ਵੇਚਣ ਵਾਲੇ ਮੰਡੀ ਵਿਚ
ਆਪਣਾ ਆਪਣਾ ਥਾਂ ਮੱਲੀ ਬੈਠੇ ਸਨ, ਜਿਵੇਂ ਅਖਬਾਰ
ਦੇ ਵਡੇ ਪੰਨੇ ਤੇ ਵਿਆਹਾਂ ਦੇ ਇਸ਼ਤਿਹਾਰ ਲੱਗੇ ਹੋਣ।
ਕਾੱਲੀ ਬਿਨਾਂ ਕਿਸੇ ਹਾਵ ਭਾਵ ਦੇ ਆਪਣੀ ਥਾਂ ਤੇ
ਬੈਠ ਗਈ। ਜਿਵੇਂ ਕੋਈ ਤਪੱਸਵੀ ਨਿਰਵਾਨ ਨੂੰ ਪਹੁੰਚਣ
ਵਾਲਾ ਹੋਵੇ। ਮੈਂ ਉਹਦੇ ਆਸ ਪਾਸ ਅਣਚਾਹੇ ਕੱਟਰੂ ਵਾਂਗ
ਬੈਠਦਾ ਉਠਦਾ ਤੁਰਦਾ ਫਿਰਦਾ ਰਿਹਾ। ਕਾੱਲੀ ਦਾ ਕੋਈ
ਖ੍ਰੀਦਦਾਰ ਸਾਡੇ ਕੋਲ ਨਾ ਆਇਆ।
ਉਹ ਮੇਰੇ ਮਗਰ ਮਗਰ 8 ਮੀਲ ਵਾਪਸ ਘਰ ਨੂੰ
ਤੁਰੀ ਆਈ, ਅੱਖਾਂ ਵਿਚ ਕੋਈ ਪ੍ਰਸ਼ਨ ਨਹੀਂ ਸੀ।
ਵਾਪਸ ਆਈ ਨੂੰ ਬਾਪ ਨੇ ਇੰਜ ਦੇਖਿਆ
ਜਿਵੇਂ ਕੋਈ ਘਰ ਦਾ ਜੀਅ ਗੱਡੀ ਖੁੰਝ ਗਿਆ ਹੋਵੇ।
ਦੋਵੇਂ ਹਥ ਲੈ ਲਾ
ਤੂੰ ਮੇਰੇ ਦੋਵੇਂ ਹਥ ਲੈ ਲਾ
ਇਹਨਾਂ ਦੇ ਅੱਠ ਪੈਰ ਬਣਾ ਦੇ
ਤੇ ਉਸ ਮਕੜੀ ਦੇ ਲਾ ਦੇ
ਜਿਸ ਉਤੇ ਮੈਥੋਂ ਗਰਮ ਪਾਣੀ
ਡੁਲ੍ਹ ਗਿਆ ਸੀ
ਅਪਾਹਜ ਮਕੜੀ ਰੋੜ ਵਾਂਗ
ਚੁਪ ਵਿਚ ਗੁਛਾ ਮੁਛਾ
ਹੋਈ ਬੈਠੀ ਹੈ
ਮੈਂ ਆਪਣਾ ਕੁਹਜ ਕੁੜਤੇ ਦੀਆਂ
ਲੰਮੀਆਂ ਬਾਹਾਂ ਵਿਚ ਢਕ ਲਵਾਂਗਾ
ਆਪਣਾ ਅਧੂਰਾ ਚਿਤਰ
ਮੂੰਹ ਵਿਚ ਬੁਰੱਸ਼ ਫੜ ਕੇ
ਪੂਰਾ ਕਰ ਲਵਾਂਗਾ
ਪਰ ਮੇਰੇ ਦੋਵੇਂ ਹਥ ਲੈ ਲਾ
ਜੇ ਮਕੜੀ ਗੁੰਮ ਸੁੰਮ ਉਸੇ ਤਰਾਂ
ਬੈਠੀ ਰਹੀ ਤਾਂ
ਮਰ ਜਾਵੇਗੀ ਮਰ ਕੇ
ਮੇਰੀ ਰੂਹ ਵਿਚ ਜਾਲ਼ਾ ਜਾ ਬੁਣੇਗੀ
ਚੁਰਾਸੀ ਲੱਖ ਜੂਨਾਂ ਮੇਰੇ ਨਾਲ਼
ਸਫਰ ਕਰੇਗੀ।
Translated from Punjabi in English by the poet